Published On: Fri, Apr 14th, 2017

ਅਕਾਲ ਪੁਰਖ ਕੀ ਫੌਜ ਵੱਲੋਂ ਮਨਾਇਆ ਗਿਆ ਸਿੱਖ ਦਸਤਾਰ ਦਿਵਸ

ਦਸਤਾਰ ਗੁਰੂ ਸਾਹਿਬ ਵੱਲੋਂ ਬਖਸ਼ਿਆ ਸਿੱਖ ਕੌਮ ਨੂੰ ਕੀਮਤੀ ਤੋਹਫਾ ਹੈ। ਦਸਤਾਰ ਨਾਲ ਸਿੱਖ ਦੀ ਸੰਸਾਰ ਅੰਦਰ ਨਿਵੇਕਲੀ ਵਿਲੱਖਣ ਪਹਿਚਾਣ ਹੈ। ਅਕਾਲ ਪੁਰਖ ਕੀ ਫੌਜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13 ਅਪ੍ਰੈਲ ਨੂੰ ਸਿੱਖ ਦਸਤਾਰ ਦਿਵਸ ਰੂਪ ਵਿਚ ਮਨਾਉਦਿਆਂ ਹੋਇਆਂ ਭਾਈ ਵੀਰ ਸਿੰਘ ਹਾਲ (ਲਾਰੈਂਸ ਰੋਡ) ਅੰਮ੍ਰਿਤਸਰ ਤੋਂ ਦਸਤਾਰ ਮਾਰਚ ਕੱਢਿਆ ਗਿਆ ਜਿਸ ਦੀ ਸਮਾਪਤੀ ਗੁਰਦੁਆਰਾ ਸਾਰਾਗੜ੍ਹੀ ਅੰਮ੍ਰਿਤਸਰ ਵਿਖੇ ਹੋਈ। ਇਸ ਮਾਰਚ ਵਿੱਚ ਹਰ ਉਮਰ ਦੇ ਸਿੱਖਾਂ ਨੇ ਭਾਗ ਲਿਆ। ਇਸ ਮੌਕੇ ਵੀਚਾਰ ਸਾਂਝੇ ਕਰਦਿਆਂ ਸ. ਜਸਵਿੰਦਰ ਸਿੰਘ ਐਡਵੋਕੇਟ ਜੀ ਨੇ ਕਿਹਾ ਕਿ ਦਸਤਾਰ ਸਿੱਖ ਲਈ ਕੇਵਲ ਕੱਪੜਾ ਨਹੀਂ ਸਗੋਂ ਸਰੀਰ ਦਾ ਮਹੱਤਵਪੂਰਨ ਅੰਗ ਹੈ।17903617_10210350488252030_8531309199353977230_n