Published On: Mon, Sep 11th, 2017

ਅਧਿਆਪਕ ਤੇ ਪ੍ਰਚਾਰਕ; Teacher Vs Preacher – ਭਾਈ ਮਹਿੰਦਰ ਸਿੰਘ ਖਾਲਸਾ

 

ਅਧਿਆਪਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ । ਉਸਨੂੰ ਤਨਖਾਹ ਮਿਲਦੀ ਹੈ । ਤਨਖਾਹ ਉਸਦੀ ਪ੍ਰਾਪਤੀ ਨਹੀਂ, ਸਗੋਂ ਉਸਦਾ ਮਿਹਨਤਾਨਾ ਹੈ । ਉਸਦੀ ਪ੍ਰਾਪਤੀ ਤਾਂ ਕਲਾਸ ਦਾ ਰਿਜ਼ਲਟ ਦੱਸਦਾ ਹੈ ਕਿ ਕਿੰਨੇ ਬੱਚੇ ਮੈਰਿਟ ਲਿਸਟ ਵਿੱਚ ਆਏ ਹਨ —- ਕਿੰਨੇ ਪਾਸ ਹੋਏ ਹਨ —– ।

ਮਹਿਕਮਾ ਅਧਿਆਪਕਾਂ ਦਾ ਮਾਨ – ਸਨਮਾਨ ਵੀ ਇਸ ਪ੍ਰਾਪਤੀ ਦੇ ਪੈਮਾਨੇ ਤੋਂ ਹੀ ਕਰਦਾ ਹੈ । ਇਹ ਹੀ ਕਾਰਨ ਹੈ ਕਿ ਤਨਖਾਹ ਤਾਂ ਸਾਰੇ ਅਧਿਆਪਕ ਹੀ ਲੈਂਦੇ ਹਨ, ਪਰ ਮਾਨ ਸਨਮਾਨ ਸਾਰਿਆਂ ਨੂੰ ਨਹੀਂ, ਸਗੋਂ ਪ੍ਰਾਪਤੀ ਹਾਸ਼ਲ ਕਰਨ ਵਾਲੇ ਕਿਸੇ ਕਿਸੇ ਅਧਿਆਪਕ ਨੂੰ ਹੀ ਪ੍ਰਾਪਤ ਹੁੰਦਾ ਹੈ।

✔ ਕਾਸ਼ !!! ਸਾਡੇ ਧਾਰਮਿਕ ਰਹਿਨੁਮਾ ਆਪਣੀਆਂ ਪ੍ਰਾਪਤੀਆਂ ਦਾ ਮੁਲਾਂਕਣ ਇਸ ਦ੍ਰਿਸ਼ਟੀ ਨਾਲ ਕਰਨ ਦਾ ਸੁਭਾਅ ਬਣਾ ਲੈਣ, ਤਾਂ ਸੰਭਾਵਨਾ ਹੈ ਕਿ ਸਾਡੀ ਸਿੱਖ ਕੌਮ ਸੰਸਾਰ ਦੀਆਂ ਬਾਕੀ ਧਾਰਮਿਕ ਕੌਮਾਂ ‘ਚੋਂ ਪਹਿਲੇ ਨੰਬਰ ‘ਤੇ ਜਲਦੀ ਹੀ ਆ ਸਕਦੀ ਹੈ।(ਅਦਾਰਾ ਖ਼ਾਲਸਾ ਨਿਊਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)