Published On: Mon, Jul 31st, 2017

ਅੰਗਰੇਜ਼ਾਂ ਨਾਲੋਂ ਹੁਣ ਮੋਬਾਇਲਾਂ ਦੇ ਵੱਧ ਹੋਏ ਲੋਕ ਗੁਲਾਮ !

ਧੂਰੀ,looking at cellphone (ਮਹੇਸ਼ ਜਿੰਦਲ) ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 70 ਸਾਲ ਹੋਣ ਜਾ ਰਹੇ ਹਨ ਪਰ ਅਸੀਂ ਉਨ੍ਹਾਂ ਅµਗਰੇਜ਼ਾਂ ਦੀ ਗੁਲਾਮੀ ਤੋ ਆਜ਼ਾਦ ਹੋ ਕੇ ਭਾਰਤ ‘ਚ ਲੋਕਾਂ ਨੂੰ ਗੁਲਾਮ ਕਰਨ ਵਾਲੀਆਂ ਤਾਕਤਾਂ ਦੇ ਸ਼ਿਕੰਜੇ ‘ਚ ਇਸ ਤਰ੍ਹਾ ਫਸ ਗਏ ਹਾਂ ਜਿਸਨੂੰ ਦੇਖ ਕੇ ਲੱਗ ਰਿਹਾ ਹੈ,ਅਸੀਂ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਗੁਲਾਮੀ ਨੂੰ ਤਲਾਂਜਲੀ ਦੇਣ ‘ਚ ਉਸ ਵੇਲੇ ਸਾਡੇ ਸੂਰਬੀਰ ਸਫਲ ਹੋ ਗਏ ਸਨ ਪਰ ਜੋ ਅੱਜਕੱਲ ਦੇਸ਼ ‘ਚ ਮੋਬਾਇਲ ਫੋਨਾਂ ਦੇ ਲੋਕ ਗੁਲਾਮ ਹੋਏ ਹਨ, ਉਸ ਨੂੰ ਦੇਖ ਕੇ ਲੱਗ ਰਿਹਾ ਹੈ ਅਸੀਂ ਮੋਬਾਇਲਾਂ ਦੀ ਗੁਲਾਮੀ ਤੋਂ ਸ਼ਾਇਦ ਹੀ ਆਜ਼ਾਦ ਹੋ ਸਕੀਏ । ਅੱਜ ਕੱਲ ਹਰ ਵਿਅਕਤੀ ਮੋਬਾਇਲ ਦਾ ਗੁਲਾਮ ਬਣ ਗਿਆ ਹੈ, ਉਠਦਾ, ਬੈਠਦਾ, ਸੌਂਦਾ ਤੇ ਆਉਂਦਾ-ਜਾਂਦਾ ਮੋਬਾਇਲ ਨੂੰ ਘੜੀ-ਮੁੜੀ ਦੇਖਦਾ ਹੈ ਤੇ ਚੈਕ ਕਰਦਾ ਹੈ ਜਿਵੇਂ ਮੁਰਗੀ ਨੇ ਅµਡਾ ਦਿੱਤਾ ਹੋਵੇ ।ਇਥੇ ਬਸ ਨਹੀਂ ਅੱਜ ਕੱਲ ਪਰਿਵਾਰਾਂ ‘ਚ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਹੈ,ਕੇਵਲ ਤੇ ਕੇਵਲ ਮੋਬਾਇਲ ਫੋਨ ‘ਤੇ ਉਂਗਲਾਂ ਚੱਲ ਰਹੀਆਂ ਹਨ । ਨੌਜਵਾਨ ਪੀੜ੍ਹੀ ਨੂੰ ਪੱਛਮੀ ਸੱਭਿਆਚਾਰ ਪਰੋਸਿਆ ਜਾ ਰਿਹਾ ਹੈ। ਇਹ ਮੋਬਾਇਲ ਲੋਕਾਂ ‘ਤੇ ਇੰਨਾ ਹਾਵੀ ਹੋ ਗਿਆ ਹੈ ਕਿ ਸਾਰਿਆਂ ‘ਚ ਵੱਡੀ ਦੂਰੀ ਪੈਦਾ ਕਰ ਦਿੱਤੀ ਹੈ। ਸਾਰੇ ਰਿਸ਼ਤੇ ਇਸ ਨੇ ਤੋੜ ਦਿੱਤੇ ਹਨ । ਕਿਸੇ ਨੂੰ ਮਿਲਣ ‘ਤੇ ਕੇਵਲ ਨਮਸਤੇ ਅਤੇ ਸਤਿ ਸ੍ਰੀ ਅਕਾਲ ਤੋਂ ਬਾਅਦ ਕਿਸੇ ਨਾਲ ਗੱਲ ਕਰਨ ਦੀ ਬਜਾਏ ਲੋਕ ਮੋਬਾਇਲ ‘ਤੇ ਲੱਗ ਜਾਂਦੇ ਹਨ। ਬੱਸਾਂ, ਗੱਡੀਆਂ ‘ਚ ਸਫਰ ਕਰਦੇ ਸਮੇਂ ਕੋਈ ਸਵਾਰੀ ਇਕ-ਦੂਜੇ ਨਾਲ ਗੱਲ ਨਹੀ ਕਰਦੀ ਸਾਰੇ ਮੋਬਾਇਲਾਂ ‘ਚ ਗੇਮਾਂ ਖੇਡਦੇ ਜਾਂ ਚੈਟਿੰਗ ਕਰਦੇ ਹੀ ਦਿਖਾਈ ਦਿੰਦੇ ਹਨ । ਇਸ ਮੋਬਾਇਲ ਦੇ ਜਿੱਥੇ ਥੋੜ੍ਹੇ ਬਹੁਤੇ ਲਾਭ ਹਨ, ਉਥੇ ਇਸਦੀਆਂ ਹਾਨੀਕਾਰਕ ਹਜ਼ਾਰਾਂ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ,ਜਿਸ ਨਾਲ ਨੌਜਵਾਨ ਪੀੜ੍ਹੀ ਦਾ ਇਕ ਤਰ੍ਹਾਂ ਦਾ ਆਉਣ ਵਾਲੇ ਸਮੇਂ ‘ਚ ਜੇਕਰ ਦਵਾਲਾ ਨਿਕਲ ਗਿਆ ਆਖ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦੇਰ ਰਾਤ ਤੱਕ ਮੋਬਾਇਲ ਫੋਨ ਨੇ ਨੌਜਵਾਨਾਂ ਨੂੰ ਇਸੇ ਸ਼ਿਕੰਜੇ ‘ਚ ਕੱਸ ਲਿਆ ਹੈ ਕਿ ਉਹ ਪੜ੍ਹਾਈ ਲਿਖਾਈ ਕੰਮਕਾਰ ਅਤੇ ਰਿਸ਼ਤੇ ਨਾਤੇ ਭੁੱਲ ਕੇ ਇਸ ਮੋਬਾਇਲ ਦੇ ਗੁਲਾਮ ਹੋ ਗਏ ਹਨ,ਜਿਸਨੂੰ ਲੈ ਕੇ ਮਾਂ-ਬਾਪ ਚਿµਤਤ ਹਨ ਪਰ ਵੱਡੀਆਂ ਕੰਪਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਦੀਆਂ ਸਹੂਲਤਾਂ ਸਾਡੇ ਬੱਚਿਆਂ ਨੂੰ ਇਕ ਇਸ ਤਰ੍ਹਾਂ ਦੀ ਚਾਟ ਤੇ ਲਾ ਰਹੀਆਂ ਹਨ ਕਿ ਉਹ ਆਉਣ ਵਾਲੇ ਸਮੇਂ ‘ਚ ਇਸਦੀ ਬਰਬਾਦੀ ਅਤੇ ਗੁਲਾਮੀ ‘ਚ ਹੋਰ ਫਸ ਜਾਣ ।( ਅਦਾਰਾ ਮਾਲਵਾ ਨਿਊਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)