Published On: Sat, Apr 15th, 2017

ਆਓ ਸ. ਹਰਜੀਤ ਸਿੰਘ ਸੱਜਣ ਜੀ ਦਾ ਸਮੁੱਚੇ ਭਾਰਤ ਵਿੱਚ ਜੀ ਆਇਆਂ ਕਰੀਏ… ਜਸਵਿੰਦਰ ਸਿੰਘ ਐਡਵੋਕੇਟ

ਸਿੱਖਾਂ ਨੇ ਆਪਣੀ ਈਮਾਨਦਾਰੀ ,ਸਖਤ ਮਿਹਨਤ,ਅਤੇ ਸੁਚੱਜੀ ਜੀਵਨ ਜਾਂਚ ਸਦਕਾ ਪੂਰੇ ਸੰਸਾਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਨਾਈ ਹੈ।ਸਿੱਖ ਕੌਮ ਆਪਣੀ ਬਹਾਦਰੀ ਅਤੇ ਉਚੇ ਕਿਰਦਾਰ ਕਰਕੇ ਵੀ ਸੰਸਾਰ ਅੰਦਰ ਸਦਾ ਸਤਿਕਾਰ ਦੇ ਪਾਤਰ ਰਹੀ ਹੈ।ਜਿਸ ਦੀ ਮਿਸਾਲ ਸੰਨ 1867 ਨੰੁ ਕਨੇਡਾ ਦੇ ਪ੍ਰਧਾਨ ਮੰਤਰੀ ਮਿ.ਸਰ ਜੌਹਨ ਏ ਮੈਕਡੋਨਾਲਡ ਨੇ ਹਿੰਦੋਸਤਾਨ ਕੋਲੋਂ ਸਿੱਖ ਆਰਮੀ (ਫੌਜ) ਦੀ ਮੰਗ ਕੀਤੀ,ਕਿਉਂਕਿ ਮਿ.ਮੈਕਡੋਨਲਡ ਜਾਣਦੇ ਸਿੱਖ ਕੌਮ ਬਹੁਤ ਬਹਾਦਰ ਅਤੇ ਜੁਝਾਰੂ ਕੌਮ ਹੈ।ਇਹਨਾਂ ਦੀ ਅਗਵਾਈ ਵਿੱਚ ਅਸੀਂ ਆਪਣੇ ਆਪ ਨੂੰ ਸੁਰਖਿਅੱਤ ਮਹਿਸੂਸ ਕਰਾਂਗੇ।ਜਦੋਂ ਅੱਜ ਅਸੀਂ ਸਿੱੱਖਾਂ ਦੀ ਗੱਲ ਕਰਦੇ ਹਾਂ ਦੇਸ-ਵਿਦੇਸਾਂ ਵਿੱਚ ਆਪਣੀ ਸਖਤ ਮਿਹਨਤ ਸਦਕਾ ੳੱਥੋ ਦੇ ਆਰਥਿਕ,ਸਮਾਜਿਕ,ਰਾਜੀਨਿਤਕ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਕੇ ਨਾਮਣਾ ਖੱੱਟਿਆ ਹੈ। ਜਿਸ ਦੀ ਤਾਜ਼ਾ ਮਿਸਾਲ ਸ.ਹਰਜੀਤ ਸਿੰਘ ਸੱਜਣ ਦਾ ਕਨੇਡਾ ਵਿੱਚ ਡਿਫੈਂਸ ਮਨਿਸਟਰ ਬਨਣਾ ਹੈ।ਇਕ ਸਾਫ ਸੁਥਰੀ ਸ਼ਖਸ਼ੀਅਤ ਦੇ ਮਾਲਕ ਹਨ।ਸਾਡੇ ਵਾਸਤੇ ਸੱਭ ਤੋਂ ਖੁਸ਼ੀ ਦੀ ਗੱਲ ਹੈ ਕਿ ਉਹ ਇਕ ਨਿਤਨੇਮੀ ਗੁਰਸਿੱਖ ਹਨ।ਜਦੋਂ ਅੱਜ ਸ.ਹਰਜੀਤ ਸਿੰਘ ਸੱਜਣ ਭਾਰਤ ਦੇ ਦੋਰੇ ਤੇ ਆਏ ਹੋਏ ਹਨ, ਸਾਨੂੰ ਹਰ ਇਕ ਸਿੱਖ ਨੂੰ ਉਹਨਾਂ ਦਾ ਭਰਵਾਂ ਸਵਾਗਤ ਕਰਨਾ ਚਾਹੀਦਾ ਹੈ । ਮੈਂ ਤਾਂ ਹਰ ਸਿੱਖ,ਸਮੂਹ ਸਿੱਖ ਜਥੇਬੰਦੀਆਂ ,ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਸਿੰਘ ਸਭਾਵਾਂ ਆਦਿ ਨੂੰ ਬਨੇਤੀ ਕਰਦਾ ਹਾਂ ਕਿ ਸਾਨੂੰ ਜਦੋਂ ਪਤਾ ਲੱਗੇ ਸ.ਹਰਜੀਤ ਸਿੰਘ ਸੱਜਣ ਸਾਡੇ ਸ਼ਹਿਰ ਆ ਰਹੇ ਹਨ ਤਾਂ ਉਹਨਾਂ ਦੇ ਸਵਾਗਤ ਲਈ ਜੀ ਆਇਆਂ ਦੇ ਬੈਨਰ ਲਾ ਕੇ ਸਵਾਗਤ ਕੀਤਾ ਜਾਵੇ।ਇਹ ਸਾਡੇ ਹਰ ਸਿੱਖ ਦਾ ਫਰਜ ਵੀ ਬਣਦਾ ਹੈ ਕਿਉਂਕਿ ਸ.ਹਰਜੀਤ ਸਿੰਘ ਜੀ ਦਾ ਡਿਫੈਂਸ ਮਨਿਸਟਰ ਬਨਣਾ ਸਾਰੇ ਸਿੱਖ ਕੌਮ ਲਈ ਬੜੇ ਫਖ਼ਰ ਵਾਲੀ ਗੱਲ।harjitsajjan1-e1446685401989