Published On: Tue, Apr 11th, 2017

ਕਿੰਗਜ਼ ਇਲੈਵਨ ਪੰਜਾਬ ਨੇ ਜਿੱਤ ਦਾ ਸਿਲਸਿਲਾ ਰੱਖਿਆ ਜਾਰੀ

ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਆਈ.ਪੀ ਐੱਲ ਦੇ ਖੇਡੇ ਗਏ 8ਵੇਂ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਰਾਇਲ ਚੈਲੰਚਰਸ ਬੈਂਗਲੁਰੂ ਨੂੰ 8 ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦਰਜ ਕੀਤੀ।ਇਸ ਮੈਚ ਵਿੱਚ ਪਹਿਲਾਂ ਖੇਡਦਿਆਂ ਹੋਇਆਂ ਬੈਂਗਲੁਰੂ ਦੀ ਟੀਮ ਨੇ 20 ਓਵਰਾਂ ਵਿੱਚ 148 ਰਨ ਹੀ ਬਨਾਏ ਸਨ । ਕਿੰਗਜ਼ ਇਲੈਵਨ ਪੰਜਾਬ ਨੇ ਇਹ ਟੀਚਾ  ਦੋ ਵਿਕਟਾਂ ਗਵਾ ਕੇ 14.3 ਓਵਰਾਂ ਵਿੱਚ ਬਹੁਤ ਆਸਨੀ ਨਾਲ ਹਾਸਲ ਕਰ ਲਿਆ।ਅਕਸ਼ਰ ਪਟੇਲ ਬਣੇ ਇਸ ਮੈਚ ਦੇ  ਮੈਨ ਆਫ਼ ਦਿ ਮੈਚ। ਜਿਸ ਨੇ 4 ਓਵਰਾਂ ਵਿੱਚ 12 ਰਨ ਦੇ ਕੇ ਇਕ ਵਿਕਟ ਲਈ ਸੀ।278004-akshar-patel-clb-pti-700