Published On: Sat, Mar 18th, 2017

ਕੀ ਕੈਪਟਨ ਸਰਕਾਰ ਦੇ ਪਾਏਗੀ ਅੰਮ੍ਰਿਤਸਰ ਨੂੰ ਪੱਵਿਤਰ ਸ਼ਹਿਰ ਦਾ ਦਰਜਾ……….?

ਦੁਨੀਆਂ ਦੇ ਇਤਿਹਾਸ ਅੰਦਰ ਅੰਮ੍ਰਿਤਸਰ ਸ਼ਹਿਰ ਨੂੰ ਕਿਸੇ ਜਾਣ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਇਹ ਸ਼ਹਿਰ ਸ਼ੁਰੂ ਤੋਂ ਹੀ ਆਪਣੀ ਵਿਲੱਖਣ  ਪਹਿਚਾਣ ਅਤੇ ਧਾਰਮਿਕ ਤੌਰ ਤੇ ਇਕ ਅਹਿਮ ਸਥਾਨ ਰੱਖਦਾ ਹੈ। ਇਸ ਸ਼ਹਿਰ ਦੀ ਨੀਂਹ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਰੱਖੀ ਸੀ। ਇਸ ਸ਼ਹਿਰ 15 ਸਦੀ ਵਿੱਚ ਵਪਾਰਕ ਅਤੇ ਧਾਰਮਿਕ ਤੌਰ ਤੇ  ਪ੍ਰਸਿੱਧ ਰਿਹਾ । ਗੁਰੂ ਰਾਮਦਾਸ ਜੀ ਨੇ 52 ਕਿੱਤਿਆ ਦੇ ਲੋਕਾਂ ਨੂੰ ਇਸ ਸ਼ਹਿਰ ਵਿੱਚ ਆਪਣਾ ਵਪਾਰ ਕਰਨ ਦਾ ਸੱਦਾ ਦਿੱਤਾ । ਸਮਾਂ ਪਾ ਕੇ ਇਸ ਸ਼ਹਿਰ ਨੇ ਧਾਰਮਿਕ ਪੱਖੋਂ ਅਤੇ ਵਪਾਰਕ ਪੱਖੋਂ ਬਹੁਤ ਤਰੱਕੀ ਕੀਤੀ। ਸਿੱਖਾਂ ਲਈ ਇਹ ਸ਼ਹਿਰ ਬਹੁਤ ਅਹਿਮ ਸਥਾਨ ਰੱਖਦਾ ਹੈ ਸੰਨ 1604 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ( ਹਰਿਮੰਦਰ ਸਾਹਿਬ ) ਵਿਖੇ ਕੀਤਾ। ਅੰਮ੍ਰਿਤਸਰ ਸ਼ਹਿਰ ਸਿੱਖਾਂ ਦੇ ਕੇਂਦਰੀ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ।

ਸਿੱਖਾਂ ਦੇ ਬੜੇ ਲੰਮੇ ਸਮੇਂ ਤੋਂ ਅਮ੍ਰਿਤਸਰ ਸ਼ਹਿਰ ਨੂੰ ਪੱਵਿਤਰ ਦਰਜਾ ਦੇਣ ਦੀ ਮੰਗ ਉਠਾਈ ਜਾਂਦੀ ਹੈ। ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਵਆਦਾ ਕੀਤਾ ਸੀ ਕਿ ਜੇਕਰ ਆਮ ਆਦਮੀ  ਪਾਰਟੀ ਦੀ ਸਰਕਾਰ ਬਣੀ ਤਾਂ ਉਹ ਪਹਿਲ ਦੇ ਅਧਾਰ ਤੇ ਅੰਮ੍ਰਿਤਸਰ ਸ਼ਹਿਰ ਨੂੰ ਪੱਵਿਤਰ ਸ਼ਹਿਰ  ਦਾ ਦਰਜਾ ਦੇਣਗੇ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਸ ਵਾਰ ਬਣੀ ਨਹੀਂ  ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਿੱਖਾਂ ਦੀਆਂ  ਭਾਵਨਾਵਾਂ ਦੀ ਕਦਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੰਮ੍ਰਿਤਸਰ ਸ਼ਹਿਰ ਨੂੰ ਪੱਵਿਤਰ ਸ਼ਹਿਰ ਦਾ ਦਰਜਾ ਦੇ ਕੇ ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਨ ਕਰਕੇ ਉਹਨਾਂ ਨੂੰ ਤੋਹਫਾ ਦੇਣਗੇ।

ਜੇਕਰ ਕੈਪਟਨ ਸਰਕਾਰ ਅੰਮ੍ਰਿਤਸਰ ਸ਼ਹਿਰ ਨੂੰ ਪੱਵਿਤਰ ਸ਼ਹਿਰ ਦਾ ਦਰਜਾ ਦੇਣ ਵਿੱਚ ਕਾਮਯਾਬ ਹੋ ਗਈ ਤਾਂ ਇਸ ਨਾਲ ਟੂਰਿਜਮ ਨੂੰ ਵੀ ਬੜਾਵਾ ਮਿਲੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ ਜਿਸ ਨਾਲ ਸ਼ਹਿਰ ਵਾਸੀਆਂ ਅਤੇ ਪੰਜਾਬ ਦੀ ਆਰਥਿਕ ਅਰਥ ਵਿਵਸਥਾ ਵਿੱਚ ਕਾਫੀ ਸੁਧਾਰ ਹੋਵੇਗਾ।

ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੈਪਟਨ ਸਾਹਿਬ  ਕਿੰਨ੍ਹੇ ਸਮੇਂ ਵਿੱਚ ਸਿੱਖਾਂ ਦੀ ਇਸ ਮੰਗ ਨੂੰ ਪੂਰੀ ਕਰਕੇ ਸਿੱਖਾਂ ਦੇ ਦਿਲਾਂ ਵਿੱਚ ਆਪਣੀ ਅਮਿੱਟ ਛਾਪ ਛੱਡਣ ਵਿੱਚ ਕਾਮਯਾਬ ਹੁੰਦੇ ਹਨ।266d6107-d445-4379-949b-2b7860a38137