Published On: Sat, Apr 15th, 2017

ਕੈਪਟਨ ਬਨਾਮ ਹਰਜੀਤ ਸਿੰਘ ਸੱਜਣ -: ਗੁਰਦੇਵ ਸਿੰਘ ਸੱਧੇਵਾਲੀਆ

ਕੈਨੇਡਾ ਦੇ ਡਿਫੈਂਸ ਮਨਿਸਟਰ ਸ੍ਰ ਹਰਜੀਤ ਸਿੰਘ ਸੱਜਣਨੂੰ ਲੈ ਕੇ ਕੈਪਟਨ ਦਾ ਬਿਆਨ ਚਰਚਾ ਵਿੱਚ ਹੈ। ਖਾਲਿਸਤਾਨ ਖਾਲਸਾ ਜੀ ਦੀ ਆਜ਼ਾਦੀ ਦਾ ਪਵਿਤੱਰ ਸੰਕਲਪ ਹੈ। ਇੱਕ ਕੌਮ ਦੀ ਅਪਣੀ ਆਜ਼ਾਦ ਹਸਤੀ ਬਾਰੇ ਤੜਪ ਸਮਝੋਂ ਬਾਹਰ ਨਹੀਂ ਤੇ ਇਹ ਉਸ ਦਾ ਹੱਕ ਹੈ!

ਇਹ ਵੱਖਰੀ ਗੱਲ ਹੈ ਕਿ ਸੋ ਕਾਲਡ ਬਾਹਰ ਅਤੇ ਅੰਦਰ ਦੇ ਖਾਲਿਸਤਾਨੀਆਂ ਦੇ ਦੋਗਲੇਪਨ ਅਤੇ ਮਾੜੇ ਕਿਰਦਾਰ ਨੇ ਇਸ ਪਵਿੱਤਰ ਲਹਿਰ ਨੂੰ ਬਦਨਾਮ ਕਰਨ ਵਿੱਚ ਤਹਿ ਦਿਲੋਂ ਯੋਗਦਾਨ ਪਾਇਆ ਹੈ, ਜਿਸ ਕਾਰਨ ਆਮ ਸਿੱਖ ਇਸ ਲਹਿਰ ਨਾਲੋਂ ਅਲੱਗ ਥਲੱਗ ਹੋਇਆ ਹੈ। ਉਂਝ ਕੈਨੇਡਾ ਆਇਆ ਹੋਇਆ ਕੈਪਟਨ ਵੀ ਖਾਲਿਸਤਾਨ ਦੀ ਲੱਤ ਹੇਠੋਂ ਲੰਘ ਕੇ ਗਿਆ ਸੀ ਇਹ ਮੈ ਨਹੀਂ ਤਸਵੀਰਾਂ ਕਹਿੰਦੀਆਂ।

ਜੇ ਪੰਜਾਬ ਨਾਲ ਅਸੀਂ ਆਪਣੇ ਇਤਿਹਾਸਕ ਸੱਚ ਨਾਲ ਦਿਲੋਂ ਨਾ ਜੁੜੇ ਹੁੰਦੇ ਤਾਂ ਸਾਨੂੰ ਕਹਿਣ ਵਿਚ ਹਿਚਕਾਹਟ ਨਹੀਂ ਸੀ ਕਿ ਕਿਥੇ ਕੈਪਟਨ ਦਾ ਪੰਜਾਬ ਜਿਸ ਦੇ ਲਹੂ ਦੀ ਆਖਰੀ ਬੂੰਦ ਤੱਕ ਵੀ ਕੈਪਟਨਾਂ-ਬਾਦਲਾਂ ਨਿਚੋੜ ਲਈ ਹੋਈ ਹੈ, ਤੇ ਕਿਥੇ ਕੈਨੇਡਾ ਦੁਨੀਆਂ ਦਾ ਤੀਜਾ ਮਹਿੰਗਾ ਮੁਲਕ ਅਤੇ ਰਹਿਣ ਪੱਖੋਂ ਪਹਿਲੇ ਨੰਬਰ ‘ਤੇ!

ਕਿੱਥੇ ਲਾਸ਼ਾਂ ਦੇ ਢੇਰਾਂ ਉਪਰ ਉਸਰੀ ਰਾਜਨੀਤੀ ਦੇ ਬਲਬੂਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਤੇ ਕਿਤੇ ਆਪਣੀ ਲਿਆਕਤ ਦੇ ਬਲਬੂਤੇ ਕੈਨੇਡਾ ਵਰਗੇ ਮੁਲਕ ਦਾ ਡਿਫੈਂਸ ਮਨਿਸਟਰ ਸ੍ਰ ਹਰਜੀਤ ਸਿੰਘ ਸੱਜਣ ਯਾਣੀ ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ?

ਇਸ ਹਾਸੋਹੀਣੇ ਬਿਆਨ ਵਿਚੋਂ ਕੈਪਟਨ ਦੀ ਕੈਨੇਡਾ ਆਏ ਦੀ ਕੁੱਤੇਖਾਣੀ ਦਾ ਦੁੱਖ ਬੋਲ ਰਿਹਾ ਹੈ, ਪਰ ਉਸ ਦੇ ਜਿੰਮੇਵਾਰ ਖਾਲਿਸਤਾਨੀ ਘੱਟ, ਪਰ ਆਮ ਲੋਕ ਜਿਆਦਾ ਸਨ ਜਿਹੜੇ ਆਮ ਪਾਰਟੀ ਨੂੰ ਪੰਜਾਬ ਲਿਆ ਕੇ ਕਾਂਗਰਸ ਅਤੇ ਕਾਲੀਆਂ ਦੇ ‘ਫ੍ਰੈਡਲੀ ਮੈਚ’ ਨੂੰ ਖਤਮ ਕਰਨਾ ਚਾਹੁੰਦੇ ਸਨ। ਜਦ ਕਿ ਉਸ ਸਮੇਂ ਬਹੁਤੇ ਸੋ ਕਾਲਡ ਖਾਲਿਸਤਾਨੀ ਤਾਂ ਮਾਨ ਦੇ ਗੱਡੇ ਨੂੰ ਧੱਕਾ ਲਾਉਂਣ ਵਿਚ ਮਸ਼ਰੂਫ ਸਨ ਤੇ ਬਾਕੀਆਂ ਵਿਚੋਂ ਤਾਂ ਉਨ੍ਹਾਂ ਨੂੰ ਪੱਗਾਂ ਵੀ ਟੋਪੀਆਂ ਹੀ ਜਾਪੀ ਜਾਂਦੀਆਂ ਸਨ! ਨਹੀਂ?  14 Apr 17 Capt vs Harjit S Sajjan copy( ਅਦਾਰਾ ਖ਼ਾਲਸਾ ਨਿਊਜ਼ ਤੋਂ ਧੰਨਵਾਦ ਸਹਿਤ ਪ੍ਰਾਪਤ)