Published On: Fri, Mar 10th, 2017

ਕੱਲ ਹੋਵੇਗੀ 54 ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ

4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੱਲ ਸਵੇਰੇ 27 ਸਥਾਨਾਂ ਤੇ ਬਣਾਏ ਗਏ 54 ਕੇਂਦਰਾਂ ਵਿੱਚ ਵੋਟਾਂ ਦੀ ਗਿਣਤੀ ਕੰਮ ਸ਼ੁਰੂ ਹੋਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ ਕੇ ਸਿੰਘ ਨੇ ਦੱਸਿਆ ਕਿ 177 ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਦਾ ਕੰਮ ਨੇਪਰੇ ਚਾੜ੍ਹਣ ਲਈ 14 ਹਜ਼ਾਰ ਮੁਲਾਜ਼ਮਾਂ ਨਿਯਕੁਤ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਪਿਛਲੇ ਦਿਨ੍ਹਾਂ ਦੌਰਾਨ ਇਹਨਾਂ ਕੇਂਦਰਾਂ ਦੇ ਪ੍ਰਬੰਧ ਦਾ ਉਹਨਾਂ ਵੱਲੋਂ ਖੁਦ ਵੀ ਜਾ ਕੇ ਮੁਆਇਨਾ ਕੀਤਾ ਗਿਆ। ਇਹਨਾਂ ਗਿਣਤੀ ਕੇਂਦਰਾਂ ਵਿੱਚ ਕੈਮਰੇ ਵੀ ਲਗਾਏ ਗਏ ਹਨ ਤਾਂ ਕਿ ਗਿਣਤੀ ਦਾ ਚੱਲ ਰਿਹਾ ਕੰਮ ਸਿੱਧਾ ਚੋਣ ਕਮਿਸ਼ਨਰ ਦੇ ਦਫਤਰ ਵਿੱਚ ਵੀ ਦੇਖਿਆ ਜਾ ਸਕੇਗਾ। ਉਹਨਾਂ ਦੱਸਿਆ ਪੰਜਾਬ ਜ਼ਿਲਾ ਚੋਣ ਦਫਤਰਾਂ ਸਮੇਤ ਕਈ ਅਹਿਮ ਥਾਵਾਂ ਤੇ ਚੋਣ ਨਤੀਜੇ ਨਾਲੋ ਨਾਲ ਲਾਈਵ ਦਿਖਾਉਣ ਲਈ ਟੀ.ਵੀ ਸਕਰੀਨਾਂ ਲੀ ਲਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਵੋਟਾਂ ਗਿਣਤੀ ਨੂੰ ਸਾਂਤੀਪੂਰਵਕ ਨੇਪਰੇ ਚਾੜ੍ਹਣ ਲਈ ਸੁੱਰਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ।ਉਹਨਾਂ ਨੇ ਇਹ ਸਪਸ਼ੱਟ ਕੀਤਾ ਕਿ ਗਿਣਤੀ ਕੇਂਦਰਾਂ ਵਿੱਚ ਕਿਸੇ ਅਣ-ਅਧਿਕਾਰਤ ਵਿਅਕਤੀ ਨੂੰ ਕੇਂਦਰ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ।ਕੇਵਲ ਅਬਜ਼ਰਵਰ ਹੀ ਆਪਣੇ ਨਾਲ ਫੋਨ ਲੈ ਕੇ ਜਾ ਸਕਦੇ ਹਨ ਜਦੋਂਕਿ ਕਿਸੇ ਹੋਰ ਅਧਿਕਾਰੀ,ਕਰਮਚਾਰੀ,ਉਮੀਦਵਾਰ,ਕਾਊਟਿੰਗ ਏਜੰਟ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਫੋਨ ਅੰਦਰ ਲੈ ਕੇ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ।ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਵੈੱਬਸਾਈਟ ਤੇ ਨਾਲੋ-ਨਾਲ ਨਤੀਜੇ ਅਪਡੇਟ ਕੀਤੇ ਜਾਣਗੇ। ਚੋਣ ਨਤੀਜੇ ਐਲਾਨੇ ਜਾਣ ਤੋਂ ਬਆਦ ਸ਼ਾਂਤੀ ਬਣਾਏ ਰੱਖੇ ਜਾਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।full18907