Published On: Fri, Apr 14th, 2017

ਖਾਲਸਾ ਸਾਜਨਾ ਦਿਵਸ, ਖਾਲਸਾ ਪ੍ਰਗਟ ਦਿਵਸ ਜਾਂ ਖਾਲਸਾ ਸੰਪੂਰਣਤਾ ਦਿਵਸ – ਅਰਵਿੰਦਰ ਸਿੰਘ

ਵਿਚਾਰਵਾਨ ਗੁਰਸਿੱਖ ਵੀਰ ਅਤੇ ਭੈਣਾਂ ਜਾਣਦੇ ਹਨ ਕਿ ਗੁਰਬਾਣੀਂ ਨੂੰ ਗਹੁ ਨਾਲ ਵਿਚਾਰੀਏ ਤਾਂ ਪਤਾ ਚਲਦਾ ਹੈ ਕਿ ਬਾਬਾ ਕਬੀਰ ਜੀ ਮੁੱਢ ਤੋਂ ਹੀ ਖਾਲਸਾ ਬਣਨ ਦੀ ਤਾਗੀਦ ਕਰਦੇ ਹੋੲੇ ਖਾਲਸਾ ਬਣਨ ਦਾ ਢੰਗ ਵੀ ਬਿਆਨ ਕਰਦੇ ਹਨ

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ {ਪੰਨਾ 654-55}

ਏਸੇ ਤਰਾਂ ਭਗਤ ਸਾਹਿਬਾਨ ਤੋਂ ਲ਼ੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤਕ ਕੂੜ ਦੀ ਦਲਦਲ ਵਿਚੋਂ ਨਿਕਲਣ ਅਤੇ ਸਚਿਆਰਾ ਜੀਵਣ ਬਣਾਉਣ ਦੀ ਜੱਦੋਜਹਿਦ ਚੱਲਦੀ ਰਹੀ ਗੁਰੂ ਨਾਨਕ ਸਾਹਿਬ ਨੇ ਏਸੇ ਹੀ ਜਲਣ ਨੂੰ ਬੁਝਾਉਣ ਲਈ ਉਦਾਸੀਆਂ ਅਰੰਭ ਕੀਤੀਆਂ ਅਤੇ ਮਨੁਖਤਾ ਦੀ ਭਲਾਈ ਜੀਵਣ ਨਿਰਬਾਹ ਦੇ ਆਸਾਨ ਤਰੀਕੇ ਵੀ ਦੱਸੇ । ਏਸੇ ਲਹਿਰ ਨੂੰ ਅੱਗੇ ਤੋਰਦੇ ਹੋਏ ਨੌ ਗੁਰੂ ਸਾਹਿਬ ਦਸਵੇਂ ਜਾਮੇਂ ਤੱਕ ਇਕੋ ਜੋਤਿ ਦੀ ਜੁਗਤੀ ਚਲਾਉਦੇਂ ਰਹੇ

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ {ਪੰਨਾ 966}

ਇਕੋ ਹੀ ਜੋਤਿ ਦਸਵੇਂ ਪਾਤਸ਼ਾਹਿ ਤੱਕ ਵਰਤੀ ਹੈ ਤੇ ਉਹਨਾਂ ਨੇ ਖਾਲਸੇ ਨੂੰ ਏਥੇ ਆ ਕਿ ਖਾਲਸੇ ਨੂੰ ਬਾਣੀਂ ਅਤੇ ਬਾਣਾਂ ਵਰਦੀ ਅਤੇ ਕਕਾਰ ਨਾਲ ਸਜਾ ਕੇ ਸੰਪੂਰਣਤਾ ਬਖਸ਼ੀ ਹੈ ਇੰਝ ਵੀ ਕਿਹਾ ਜਾ ਸਕਦਾ ਹੈ ਵਕਤ ਦੀ ਨਜਾਕਤ ਦੇਖਦਿਅਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਜਥੇਬੰਦੀ ਸਾਂਚੇ ਚ ਢਾਲਿਅਾ ਅਤੇ ਇਕੋ ਬਾਟੇ ਵਿਚੋਂ ਪਾਹੁਲ ਦੇ ਕੇ ਹਮੇਸ਼ਾਂ ਲਈ ਜਾਤ ਪਾਤ ਦੇ ਕੋਹੜ ਅਤੇ ਸੁਚ ਭਿਟ ਤੋਂ ਮੁਕਤ ਕਰ ਦਿੱਤਾ ।takht-sri-kesgarh-sahib.jpg.opt382x286o0,0s382x286ੲਿਥੇ ਆ ਕੇ ਖਾਲਸੇ ਦੀ ਸੰਪੂਰਣਤਾ ਹੋ ਜਾਂਦੀ ਹੈ