Published On: Sat, Sep 9th, 2017

ਗਰੀਬ ਦਾ ਮੂੰਹ ਗੁਰੂ ਦੀ ਗੌਲਕ ਹੈ -ਹਰਪ੍ਰੀਤ ਸਿੰਘ ਅਮ੍ਰਿਤਸਰ

ਗੁਰਮਤਿ ਦੇ ਤਿੰਨ ਮੁਢਲੇ ਸਿਧਾਂਤ ਕਿਰਤ ਕਰਨੀ, ਨਾਮ ਜੱਪਣਾਂ ਅਤੇ ਵੰਡ ਛਕਣਾਂ ਹਨ ਤੇ ਗਰੀਬ ਦਾ ਮੂੰਹ ਗੁਰੂ ਦੀ ਗੌਲਕ ਇਹਨਾਂ ਵਿਚੋਂ ਵੰਡ ਛਕਣ ਦੇ ਸਿਧਾਂਤ ਨਾਲ ਚੱਲਦਾ ਹੈ। ਇਸਨੂੰ ਗੁਰਮਤਿ ਦੀ ਨਜਰ ਨਾਲ ਵਾਚੀਏ……..

ਪੋਸਟ ਦਾ ਵਿਸ਼ਾ ਸਿਰਫ ਗਰੀਬ ਦਾ ਮੂੰਹ ਗੁਰੂ ਦੀ ਗੌਲਕ ਹੋੰਣ ਕਰਕੇ ਕਿਰਤ ਕਰਨੀ ਜਾਂ ਨਾਮ ਜੱਪਣਾਂ ਫਿਰ ਕਿਸੇ ਵਖਤ ਗੁਰਮਤਿ ਦੀ ਰੌਸ਼ਨੀ ਵਿਚ ਵਾਚ ਲਵਾਂਗੇ ਇਸ ਲਈ ਸਿਰਫ ਵੰਡ ਛਕਣੇਂ ਨੂੰ ਹੀ ਖੋਲ ਕੇ ਵਿਚਾਰਦੇ ਹਾਂ।

ਸਲੋਕ ਮਹਲਾ ਪਹਿਲਾ ਵਿਚ ਗੁਰੂ ਜੀ ਨੇ ਕਿਹਾ ਹੈ ਕਿ

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਿਹ ਸੇਇ॥ ਪੰਨਾ 1245

ਘਾਲਿ ਕਮਾਉਣੀ ਮਿਹਨਤ ਨਾਲ ਜਾਂ ਕਹਿ ਲਵੋ ਬਿਨਾ ਠੱਗੀ ਠੋਰੀ ਤੋਂ ਇਮਾਨਦਾਰੀ ਦੀ ਕਮਾਈ ਨੂੰ ਕਿਹਾ ਹੈ
ਕਿਛੁ ਹਥਹੁ ਦੇਇ ਭਾਵ ਕਿ ਵੰਡ ਛਕਣੇ ਵਲ੍ਹ ਇਸ਼ਾਰਾ ਹੈ …
ਪਰ ਇਹ ਤਾਂ ਹੀ ਸੰਭਵ ਹੈ ਜੇਕਰ ਵੰਡ ਕੇ ਛੱਕਣ ਦੀ ਨੀਅਤ ਹੋਵੇ ਤਾਂ ਇੱਕ ਤਿੱਲ ਵੀ ਵੰਡਿਆ ਜਾ ਸਕਦਾ ਹੈ। ਜੇ ਨੀਅਤ ਹੀ ਨਾ ਹੋਵੇ ਤਾਂ ਭਾਂਵੇਂ ਲੱਖਾਂ ਹੀ ਧਨ ਹੋਵੇ ਤਾਂ ਵੀ ਨਹੀਂ ਵੰਡਿਆ ਜਾ ਸਕਦਾ। ਇਸ ਲਈ…
ਚਉਥੀ ਨੀਅਤਿ ਰਾਸਿ ਮਨੁ …
ਕਰਣੇ ਨੂੰ ਕਿਹਾ ਕਿ ਨੀਯਤ ਹੋਰਨਾ ਪ੍ਰਤੀ ਸਾਫ ਹੋਵੇ।
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ {ਪੰਨਾ 1383}
ਨੀਅਤ ਦਾ ਸਾਫ ਹੋਣਾਂ ਬਹੁਤ ਜਰੂਰੀ ਹੈ ਸਾਫ ਨਿਅਤ ਨਾਲ ਹੀ ਪ੍ਰਭੂ ਮਿਲਾਪ ਹੈ ਅਤੇ ਸਾਫ ਨੀਅਤ ਨਾਲ ਕਮਾਈ ਵਿਚੋ ਕੁਜ ਹਥਹੁ ਵੀ ਦੇਣਾਂ ਗੁਰੂ ਜੀ ਦਾ ਹੁਕਮ ਹੈ ਪਰ ਅਕਲ ਨਾਲ ਦੇਣ ਦੀ ਵੀ ਤਾਗੀਦ ਕੀਤੀ ਹੈ …ਅਕਲੀ ਕੀਚੈ ਦਾਨੁ ਪੰਨਾ ੧੨੪੫

ਗੁਰੂ ਨਾਨਕ ਨੇ ਸਰਮਾਏਦਾਰੀ ਦਾ ਸਾਥ ਨਹੀਂ ਸੀ ਦਿਤਾ, ਗਰੀਬਾਂ ਦਾ ਸਾਥ ਦਿਤਾ ਸੀ। ਉਹਨਾਂ ਮਾਲਿਕ ਭਾਗੋ ਨੂੰ ਠੁਕਰਾ ਕੇ ਭਾਈ ਲਾਲੋ ਨੂੰ ਗੱਲ ਨਾਲ ਲਾਇਆ ਸੀ ਕਿਉਂਕਿ ਉਸਦੀ ਨੀਅਤ ਰਾਸ ਸੀ ਅਤੇ ਘਾਲਿ ਕਮਾਈ ਕੀਤੀ ਸੀ।
ਫਿਰ ਗੁਰੂ ਸਾਹਿਬ ਨੇ ਹਮੇਸ਼ਾਂ ਲਤਾੜੇ ਹੋਏ ਦਾ ਸਾਥ ਦੇਣ ਦੀ ਵੀ ਤਾਗੀਦ ਕੀਤੀ

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥

ਨਾਨਕ ਤਿਨ ਕੇ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥

ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ਼॥ ਪੰਨਾ 15

ਇਸ ਲਈ ਗੁਰੂ ਸਾਹਿਬ ਦੇ ਹੁਕਮਾਂ ਉੱਪਰ ਚੱਲਦਿਆਂ ਸਾਨੂੰ ਵਖਤ ਦੇ ਲਤਾੜੇ ਹੋਇਆ ਦਾ ਸਾਥ ਜਰੂਰ ਦੇਣਾਂ ਚਾਹੀਦਾ ਅਤੇ ਆਪਣੀਂ ਘਾਲਿ ਕਮਾਈ ਵਿਚੋਂ ਵੰਡ ਕੇ ਛਕਣਾਂ ਚਾਹੀਦਾ ਹੈ ਤਾਂ ਜੋ ਇਸ ਕਥਨ ‘ਗਰੀਬ ਦਾ ਮੂੰਹ ਗੁਰੂ ਦੀ ਗੌਲਕ ਤੇ ਪਹਿਰਾ ਦਿੱਤਾ ਜਾ ਸਕੇ।21430535_1408444809233387_8499028467911731617_n