Published On: Sat, Sep 9th, 2017

ਦਸਤਾਰ ਮੁਕਾਬਲਾ 10 ਸਤੰਬਰ ਦਿਨ ਐਤਵਾਰ ਨੂੰ

 

21534286_1409212705823264_92972742_oਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸਲਾਨਾ ਗੁਰਮਤਿ ਸਮਾਗਮ ਦੇ ਸਬੰਧਿਤ ਵਿੱਚ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਵਿਖੇ ਦਸਤਾਰ ਮੁਕਾਬਲੇ ਮਿਤੀ 10 ਸਤੰਬਰ 2017 ਦਿਨ ਅੇੈਤਵਾਰ ਨੂੰ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 1000 ਬੱਚੇ ਭਾਗ ਲੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ. ਸਰਬਜੀਤ ਸਿੰਘ ਅਤੇ ਸ. ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ (ਰਜਿ:) ਲੰਗਰ ਹਾਲ ਸ੍ਰੀ ਦਰਬਾਰ ਅਤੇ ਅਕਾਲ ਪੁਰਖ ਕੀ ਫੌਜ ਦੇ ਵੀਰ ਨਿਭਾਉਣਗੇ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ,ਦੂਜੇ,ਅਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਜਾਣਗੇ।