Published On: Tue, Apr 11th, 2017

ਧਾਰਮਿਕ ਅਤੇ ਮਿਊਜ਼ਿਕ ਅਧਿਆਪਕਾਂ ਦੀ ਵਰਕਸ਼ਾਪ ਲਗਾਈ ਗਈ

ਸੰਸਾਰ ਦੀ ਪ੍ਰਸਿੱਧ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੂਹ ਵਿੱਦਿਅਕ ਅਦਾਰਿਆਂ ਦੇ ਧਾਰਮਿਕ ਅਤੇ ਮਿਊੁਜ਼ਿਕ ਅਧਿਆਪਕਾਂ ਦੀ ਵਰਕਸ਼ਾਪ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਲਗਾਈ ਗਈ।ਇਸ ਵਰਕਸ਼ਾਪ ਦੀ ਸ਼ੁਰੂਆਤ ਮੂਲਮੰਤਰ ਦੇ ਪਾਠ ਨਾਲ ਕੀਤੀ ਗਈ। ਇਸ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ ਸ. ਹਰਬੰਸ ਸਿੰਘ ਜੀ ਕਾਲਰਾ ਪੁਹੰਚੇ ਜਿਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਅਜੌਕੇ ਸਮੇਂ ਅੰਦਰ ਵਿਦਿਆਰਥੀਆਂ ਦੀ ਜੀਵਨਸ਼ੈਲੀ ਨੂੰ ਸੁਚੱਜਾ ਬਨਾਉਣ ਲਈ ਗੁਣ ਦੱਸੇ।ਇਸ ਮੌਕੇ ਤੇ ਗਿਆਨੀ ਕੇਵਲ ਸਿੰਘ ਜੀ ਨੇ ਅਧਿਆਪਕਾਂ ਨੂੰ ਕਿਹਾ ਕਿ ਅਧਿਆਪਕ ਉਹ ਗਿਆਨ ਦਾ ਦੀਵਾ ਹੈ ਜਿਸ ਨਾਲ ਅਨੇਕਾਂ ਵਿਦਿਆਰਥੀਆਂ ਦਾ ਜੀਵਨ ਰੌਸ਼ਨ ਹੁੰਦਾ ਹੈ। ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਸ. ਜਸਵਿੰਦਰ ਸਿੰਘ ਜੀ ਨੇ ਅਧਿਆਪਕਾਂ ਨਾਲ ਵੀਚਾਰ ਕਰਦਿਆਂ ਹੋਇਆਂ ਕਿਹਾ ਅਧਿਆਪਕ ਹੀ ਸਦਾ ਨਵੇਂ ਨਿਰੋਏ ਸਮਾਜ ਦੀ ਘਾੜਣਾ ਕਰਦਾ ਹੈ। ਸਕੂਲ ਦੇ ਪ੍ਰਿੰਸੀਪਲ ਮੈਡਮ ਰਿਪੂਦਮਨ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਜੀ ਆਇਆਂ ਕਿਹਾ।ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।fd15a91e-d5fa-46d7-9900-254ffbafe800