Published On: Sat, Mar 25th, 2017

ਭਾਰਤ ਕੇਸਰੀ ਦਾ ਖਿਤਾਬ ਇਸ ਵਾਰ ਮੌਸਮ ਖੱਤਰੀ ਦੇ ਨਾਮ ਰਿਹਾ

ਹਰਿਆਣਾ ਦੇ ਮੌਸਮ ਖੱਤਰੀ ਨੇ ਰੇਲਵੇੇ ਦੇ ਕ੍ਰਿਸ਼ਨ ਨੂੰ ਮਾਤ ਦੇ ਕੇ ਭਾਰਤ ਕੇਸਰੀ ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਸ 97 ਕ੍ਰਿਲੋਗ੍ਰਾਮ ਦੇ ਭਾਰ ਵਰਗ ਵਿੱਚ ਦੇਸ਼ ਦੀ ਸਭ ਤੋਂ ਵੱਡੀ ਕੁਸ਼ਤੀ ਦਾ ਆਨੰਦ ਲੈਣ ਵਾਸਤੇ ਅੰਬਾਲਾ ਛਾਉਣੀ ਦਾ ਹੀਰੋਜ਼ ਸਟੇਡੀਅਮ  ਦਰਸ਼ਕਾਂ ਨਾਲ ਗਚਾਗਚ ਭਰਿਆ ਹੋਇਆ ਸੀ।ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪਹੁੰਚੇ ਸਨ।ਇਸ ਤੋਂ ਇਲਾਵਾ ਖੇਡ ਮੰਤਰੀ ਅਨਿਲ ਵਿੱਜ ਅਤੇ ਹੋਰ ਮੰਤਰੀ ਵੀ ਹਾਜ਼ਰ ਸਨ।ਮੌਸਮ ਖੱਤਰੀ ਨੇ ਇਹ ਕੁਸ਼ਤੀ 3-0 ਅੰਕਾਂ ਨਾਲ ਜਿੱਤੀ। ਮੈਚ ਦੌਰਾਨ ਕ੍ਰਿਸ਼ਨ ਪਹਿਲਵਾਨ ਨੇ ਕਈ ਵਾਰ ਦਾਅ ਮਾਰਨ ਦੀ ਕੋਸ਼ਿਸ਼ ਕੀਤੀ ਪਰ  ਮੌਸਮ ਖੱਤਰੀ ਅੱਗੇ ਉਸ ਦੀ ਕੋਈ ਪੇਸ਼ ਨਹੀਂ ਗਈ।mousam-khatri