Published On: Tue, Apr 11th, 2017

ਰੱਬ ਤੂੰ ਸੁਧਰ ਜਾ ! (ਦਿਲਾਂ ਦੇ ਵਲਵਲੇ) – ਬਲਵਿੰਦਰ ਸਿੰਘ ਬਾਈਸਨ

ਹੇ ਰੱਬ ! ਜੱਦ ਤੂੰ ਵੇਖ ਹੀ ਰਿਹਾ ਹੈਂ, ਕਿ ਦੁਨੀਆਂ ਦੀ ਇੱਕ ਵੱਡੀ ਗਿਣਤੀ ਤੇਰੇ ਬਕਸ਼ੇ ਕੇਸ਼ਾਂ ਤੋਂ ਆਕੀ ਤੇ ਤੇਰੇ ਹੁਕਮ ਤੋਂ ਬਾਗੀ ਹੋ ਚੁੱਕੀ ਹੈ ਤੇ ਫਿਰ ਕਿਓਂ ਬਾਰ-ਬਾਰ ਕੇਸ਼ ਦਿੰਦਾ ਰਹਿੰਦਾ ਹੈਂ ? ਤੂੰ ਵੀ ਪੱਕਾ ਜਿੱਦੀ ਹੈਂ ਤੇ ਸ਼ਾਇਦ ਤੇਰੇ ਇਹ ਇਨਸਾਨ ਵੀ !

ਤੂੰ ਦਿੰਦੇ ਦਿੰਦੇ ਥਕਦਾ ਨਹੀਂ ਕਿਓਂਕਿ ਤੂੰ ਤੇ ਹਮੇਸ਼ਾਂ ਤੋਂ ਦਿੰਦਾ ਹੀ ਆਇਆ ਹੈਂ ! ਇਹ ਲੈਣ ਵਾਲੇ ਕੇਸ਼ਾਂ ਨਾਲੋਂ ਜਿਆਦਾ ਭੋਤਿਕ ਸੁਖਾਂ (ਮਾਇਆ, ਸ਼ਰਾਬ, ਪਰਾਇਆ ਸ਼ਰੀਰ ਆਦਿ) ਨੂੰ ਤਰਜੀਹ ਦਿੰਦੇ ਹਨ, ਕੀ ਤੈਨੂੰ ਇਹ ਦਿਸਦਾ ਨਹੀਂ ?

ਜਿਸ ਮਨੁੱਖ ਦੇ ਹੱਥ ਨਾ ਹੋਣ, ਉਸਨੂੰ ਉਨ੍ਹਾਂ ਦੀ ਕੀਮਤ ਪੁੱਛੋ !
ਜਿਸ ਮਨੁੱਖ ਦਿਆਂ ਅੱਖਾਂ ਨਾ ਹੋਣ, ਉਸਨੂੰ ਉਨ੍ਹਾਂ ਦੀ ਕੀਮਤ ਪੁੱਛੋ !
ਜਿਸ ਮਨੁੱਖ ਨੂੰ ਕੇਸ਼ ਨਾ ਆਏ ਹੋਣ, ਉਸਨੂੰ ਉਨ੍ਹਾਂ ਦੀ ਕੀਮਤ ਪੁੱਛੋ !

rabb-tu-sudhar-jaਸਾਨੂੰ ਤੂੰ ਸਭ ਕੁਛ ਭਰਪੂਰ ਦਿੱਤਾ, ਪਰ ਅਸੀਂ ਹੀ ਸ਼ਾਇਦ ਤੇਰੀ ਕਿਰਪਾ ਦੇ ਪਾਤਰ ਨਾ ਬਣ ਸਕੇ ! ਅਸੀਂ ਬਹੁਤ ਜਿਆਦਾ ਸਿਆਣੇ ਹਾਂ ਰੱਬ ਜੀ ਤੁਹਾਡੇ ਨਾਲੋਂ ! ਤੁਹਾਨੂੰ ਕੀ ਪਤਾ ਕੀ ਕੁੜੀਆਂ ਅੱਜਕਲ ਆਪਣੇ ਵਰਗੇ ਹੀ ਮੁੰਡੇ ਪਸੰਦ ਕਰਦਿਆਂ ਨੇ, ਜਿਨ੍ਹਾਂ ਨੇ ਅਪਨੀ ਮਰਦਾਨਗੀ ਨੂੰ ਨਾਈ ਦੇ ਕੋਲ ਗਿਰਵੀ ਰਖਵਾ ਦਿੱਤਾ ਹੋਵੇ !

ਸਾਨੂੰ ਪਤਾ ਹੈ ਕੀ ਕੇਸ਼ ਕੱਟ ਦੇਣ ਨਾਲ ਕੋਈ ਏਡਵਾੰਸ ਤੇ ਯੇੰਕੀ ਨਹੀਂ ਹੋ ਜਾਉਂਦਾ, ਜਮਾਨੇ ਦੇ ਨਾਲ ਚਲਣਾ ਹੋਵੇ ਤੇ ਅੱਕਲ ਏਡਵਾੰਸ ਹੋਣੀ ਚਾਹੀਦੀ ਹੈ, ਵਿਚਾਰ ਖੁੱਲੇ ਹੋਣੇ ਚਾਹੀਦੇ ਨੇ ਨਾ ਕੀ ਕਪੜੇ ! ਮੂੰਡਣਾ ਤੇ ਇਸ ਚੰਚਲ ਮਨ (ਵਿਚਾਰਾਂ) ਨੂੰ ਸੀ, ਪਰ ਇਨਸਾਨ ਸਿਰ ਮੁੰਡਾ ਕੇ ਹੀ ਖੁਸ਼ ਹੈ ! ਅਸੀਂ ਸਭ ਕੁਝ ਜਾਣ ਕੇ ਵੀ ਨਹੀਂ ਸਮਝਨਾ ਚਾਹੁੰਦੇ ! ਤੁਸੀਂ ਜਾਓ ਬਸ !

ਪੱਛਮ ਦੀ ਨਕਲ ਕਰਦੇ ਕਰਦੇ ਕਦੋਂ ਪੂਰਬ ਦਾ ਸੂਰਜ ਡੁੱਬ ਗਿਆ, ਸਮਝ ਹੀ ਨਹੀਂ ਆਇਆ ! ਇੱਕ ਸਮਾਂ ਆਵੇਗਾ ਜਦੋਂ ਸ਼ਾਇਦ ਪੂਰੀ ਦੁਨੀਆਂ ਦਿਆਂ ਸਰਕਾਰਾਂ ਕੇਸ਼ਾਧਾਰੀ ਮਨੁੱਖ ਨੂੰ ਗੁਆਚਦੀ ਹੋਈ ਜਾਤੀ ਐਲਾਨ ਕਰ ਦੇਵੇਗੀ ! ਪਰ ਸਾਨੂੰ ਕੀ ?

ਅਸੀਂ ਤੇ ਸ਼ਰਾਬਾਂ ਪਿੱਛੇ ਵਿਕਾਂਗੇ, ਅਸੀਂ ਤੇ ਨੋਟਾਂ ਪਿਛੇ ਵਿਕਾਂਗੇ … ! ਤੁਹਾਨੂੰ ਕੀ ?