Published On: Mon, Sep 11th, 2017

ਸਾਰਾਗੜ੍ਹੀ ਦੀ ਲੜਾਈ – ਡਾ. ਹਰੀ ਸਿੰਘ ਜਾਚਕ

ਅਜਕਲ ਸਾਰਾਗੜ੍ਹੀ ਦੀ ਲੜਾਈ ਦੀ ਚਰਚਾ ਸਾਰੇ ਸੰਸਾਰ ਵਿੱਚ ਚੱਲ ਰਹੀ ਹੈ । ਇਹ ਸਾਰਾਗੜ੍ਹੀ ਦਾ ਸਥਾਨ ਅਜਕਲ ਪਾਕਿਸਤਾਨ ਵਿਖੇ ਹੈ। ਇਹ ਲੜਾਈ 12 ਸਤੰਬਰ 1897 ਨੂੰ ਹੋਈ ਜਦੋਂ ਅਫਗਾਨਿਸਤਾਨ ਦੇ ਪਠਾਣਾਂ ਅਤੇ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੜ੍ਹੀ ਤੇ ਹਮਲਾ ਕਰ ਦਿੱਤਾ । ਉਸ ਵਕਤ ਇਸ ਗੜ੍ਹੀ ਵਿੱਚ 4 ਸਿੱਖ ਰੈਜ਼ੀਮੈਂਟ ਦੇ 21 ਸਿੱਖ ਫੋਜੀ ਸਨ।ਓਨਾ ਨੇ ਰੈਜ਼ੀਮੈਂਟ ਦੇ ਮੁਖੀ ਨੂੰ ਸਿਗਨਲ ਰਾਹੀਂ ਇਹ ਖਬਰ ਪਹੁੰਚਾਈ ਤਾਂ ਅਗੋਂ ਕਰਨਲ ਹਾਗਟਨ ਨੇ ਕਿਹਾ ਕਿ ਗੜ੍ਹੀ ਛੱਡ ਕੇ ਵਾਪਸ ਆ ਜਾਓ ਪਰ ਸਿੱਖ ਫੋਜੀਆਂ ਨੇ ਗੜ੍ਹੀ ਵਿਚੋਂ ਭੱਜਣ ਦੀ ਥਾਂ ਤੇ ਟਾਕਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਦੁਸ਼ਮਣਾਂ ਨਾਲ ਟਾਕਰਾ ਕਰਦੇ ਹੋਏ ਸਾਰੇ ਸੈਨਿਕ ਸ਼ਹੀਦ ਹੋ ਗਏ । ਓਨਾ ਦੇ ਪਾਵਨ ਸ਼ਹੀਦੀ ਇਤਿਹਾਸ ਨਾਲ ਸਬੰਧਿਤ ਕਵਿਤਾ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ,ਓਨਾ ਦੇ ਸ਼ਹੀਦੀ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਪਸੰਦ ਕਰੋਗੇ, ਅੱਗੇ ਭੇਜੋਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ |21584887_1411326772278524_1427941681_n